ਬਰਨਾਲੇ ਦੇ ਖੇਤਾਂ ਵਿੱਚ ਕੀ ਡਿੱਗਿਆ ਪਾਕਿਸਤਾਨ ਤੋਂ ਆ ਕੇ, ਦੇਖੋ www.samaharpunjab.com
- Repoter 11
- 09 Feb, 2024 08:42
ਬਰਨਾਲੇ ਦੇ ਖੇਤਾਂ ਵਿੱਚ ਕੀ ਡਿੱਗਿਆ ਪਾਕਿਸਤਾਨ ਤੋਂ ਆ ਕੇ, ਦੇਖੋ
www.samaharpunjab.com
ਬਰਨਾਲਾ
ਜਿਲ੍ਹੇ ਬਰਨਾਲੇ ਦੇ ਖੇਤਾਂ ਵਿੱਚ ਪਾਕਿਸਤਾਨ ਤੋਂ ਆ ਕੇ ਡਿੱਗੇ ਇੱਕ ਪਾਕਿਸਤਾਨੀ ਰਾਜਨੀਤਿਕ ਪਾਰਟੀ ਦੇ ਝੰਡੇ ਅਤੇ ਗੁਬਾਰਿਆਂ ਨੇ ਨਾਲ ਪੂਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਾਕਿਸਤਾਨ ਤੋਂ ਆ ਕੇ ਡਿੱਗੇ ਗੁਬਾਰੇ ਅਤੇ ਝੰਡੇ ਨੂੰ ਦੇਖ ਕੇ ਚਰਚਾ ਹੁੰਦੀ ਰਹੀ ਅਤੇ ਮੌਕੇ ਤੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ।
ਜ਼ਿਲਾ ਬਰਨਾਲਾ ਦੇ ਕਸਬੇ ਭਦੌੜ ਦੇ ਨਜ਼ਦੀਕੀ ਪਿੰਡ ਪੱਤੀ ਦੀਪ ਸਿੰਘ ਦੇ ਖੇਤਾਂ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ ਝੰਡੇ ਅਤੇ ਗੁਬਾਰਿਆਂ ਨੂੰ ਕਬਜ਼ੇ ਵਿੱਚ ਲਿਆ। ਝੰਡਾ ਉਥੋਂ ਦੀ ਇੱਕ ਰਾਜਨੀਤਿਕ ਪਾਰਟੀ ਟੀਐਲਐਫ ਦਾ ਸੀ ਅਤੇ ਉਸ ਝੰਡੇ ਤੇ ਉਹਨਾਂ ਦਾ ਰਾਜਨੀਤਿਕ ਚੋਣ ਨਿਸ਼ਾਨ ਜੇਸੀਬੀ ਛਪਿਆ ਹੋਇਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਜਾਂਚ ਦੇ ਦੌਰਾਨ ਕੋਈ ਵੀ ਅਜਿਹਾ ਪਦਾਰਥ ਨਹੀਂ ਮਿਲਿਆ ਹੈ ਜੋ ਕਿ ਕਿਸੇ ਗਲਤ ਚੀਜ਼ ਦਾ ਸ਼ੱਕ ਜਾਹਿਰ ਕਰਦਾ ਹੋਵੇ।
ਫਿਲਹਾਲ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰਕੇ ਇਸ ਦੀ ਜਾਣਕਾਰੀ ਵੱਡੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।