:

– ਅਕਾਲੀ ਦਲ ਵਾਰਸ ਪੰਜਾਬ ਦੇ ਦੀ ਹੰਗਾਮੀ ਮੀਟਿੰਗ ਬਰਨਾਲਾ ਵਿੱਚ ਹੋਈ – ਪਾਰਟੀ ਦੀ ਮਜਬੂਤੀ ਅਤੇ 9 ਅਗਸਤ ਦੀ ਬਾਬਾ ਬਕਾਲਾ ਕਾਨਫਰੰਸ ਨੂੰ ਲੈ ਕੇ ਕੀਤੀ ਗਈ ਚਰਚਾ


– ਅਕਾਲੀ ਦਲ ਵਾਰਸ ਪੰਜਾਬ ਦੇ ਦੀ ਹੰਗਾਮੀ ਮੀਟਿੰਗ ਬਰਨਾਲਾ ਵਿੱਚ ਹੋਈ 
– ਪਾਰਟੀ ਦੀ ਮਜਬੂਤੀ ਅਤੇ 9 ਅਗਸਤ ਦੀ ਬਾਬਾ ਬਕਾਲਾ ਕਾਨਫਰੰਸ ਨੂੰ ਲੈ ਕੇ ਕੀਤੀ ਗਈ ਚਰਚਾ 

ਬਰਨਾਲਾ

ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਮੀਟਿੰਗ ਜੋਕਿ ਬਰਨਾਲਾ ਵਿਖੇ 7 ਅਗਸਤ ਦਿਨ ਵੀਰਵਾਰ ਨੂੰ ਗੁਰੂਦਵਾਰਾ ਬੀਬੀ ਪਰਧਾਨ ਕੌਰ ਜੀ ਵਿਖੇ ਹੋਈ‌। ਇਸ ਮੀਟਿੰਗ ਦੀ ਅਗਵਾਈ ਸਰਦਾਰ ਕਾਬਲ ਸਿੰਘ ਜੀ ਨੇ ਕਰਦਿਆਂ ਪਾਰਟੀ ਨੂੰ ਮਜਬੂਤ ਕਰਨ ਲਈ ਪਾਰਟੀ ਦੇ ਮੈਂਬਰਾਂ ਅਤੇ ਵਰਕਰ ਸਾਹਿਬਾਨ ਨਾਲ ਵਿਚਾਰ ਵਟਾਂਦਰਾ ਕੀਤਾ। 9 ਅਗਸਤ ਦਿਨ ਸ਼ਨੀਵਾਰ ਨੂੰ ਬਾਬਾ ਬਕਾਲਾ ਵਿਖੇ ਹੋਣ ਵਾਲੀ ਕਾਨਫਰੰਸ ਲਈ ਅਲੱਗ-ਅਲੱਗ ਵਾਰਡ ਦੇ ਮੈਂਬਰਾਂ ਅਤੇ ਵਰਕਰ ਸਾਹਿਬਾਨ ਦੀਆਂ ਡਿਊਟੀਆਂ ਲਗਾਈਆਂ ਗਈਆਂ। 

ਇਸ ਮੀਟਿੰਗ ਵਿੱਚ ਪਰੋਫੈਸਰ ਸਤਨਾਮ ਕੌਰ ਅਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ 
ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ, ਮਨੂੰ ਜਿੰਦਲ ਬਰਨਾਲਾ, ਕੇਵਲ ਸਿੰਘ ਜੰਗੀਆਣਾ, ਸੁਖਵਿੰਦਰ ਸਿੰਘ ਠੀਕਰੀਵਾਲ, ਬਲਜਿੰਦਰ ਸਿੰਘ ਬਰਨਾਲਾ ਹਾਜ਼ਰ ਸਨ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੀ ਮਜਬੂਤੀ ਲਈ ਇੱਕ ਮਜਬੂਤ ਧਿਰ ਦੀ ਜਰੂਰਤ ਹੈ। ਜੋ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ। ਉਹਨਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਬੇਹੱਦ ਦੁਖੀ ਹਨ। ਇਸ ਲਈ ਵੱਡੇ ਪੱਧਰ ਤੇ ਲੋਕ ਵਾਰਿਸ ਪੰਜਾਬ ਦੇ ਸੰਗਠਨ ਨਾਲ ਜੁੜ ਰਹੇ ਹਨ। ਇਸ ਮੌਕੇ ਤੇ
ਗੁਰਮੁਖ ਸਿੰਘ ਬਰਨਾਲਾ, 
ਲਲਿਤ ਕੁਮਾਰ ਬਰਨਾਲਾ, 
ਸੰਦੀਪ ਸਿੰਘ ਭਾਦੌੜ, 
ਜਸਪਾਲ ਜੋਸ਼ੀ ਬਰਨਾਲਾ,
ਅਰਸ਼ਦੀਪ ਸਿੰਘ ਬਰਨਾਲਾ,
ਅਕਾਸ਼ ਗਰਗ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਰਵੀ ਬਰਨਾਲਾ, ਅਮਿਤ ਕੁਮਾਰ ਗੋਇਲ, ਰਣਜੀਤ ਸਿੰਘ ਹੰਡਿਆਇਆ, ਗੁਰਨਾਮ ਸਿੰਘ, ਬਲਜਿੰਦਰ ਸਿੰਘ, 
ਜਰਨੈਲ ਸਿੰਘ ਬਾਜਵਾ ਪੱਤੀ, 
ਭਗਵੰਤ ਸਿੰਘ ਬਰਨਾਲਾ,
ਸਤਵਿੰਦਰ ਸਿੰਘ ਸੇਖਾ,
ਸੁਖਪਾਲ ਸਿੰਘ, ਅਰਸ਼ਦੀਪ ਸਿੰਘ ਬਰਨਾਲਾ, 
ਨਵਪ੍ਰੀਤ ਸਿੰਘ ਬਰਨਾਲਾ ਆਦੀ ਹਾਜ਼ਰ ਸਨ।